1-BE-Alert-2 Demo Alert
More details
1-BE-Alert-1 Demo Alert
More details
Demo Alert
More details

ਵਿਕਟੋਰੀਅਨ ਸੀਨੀਅਰਜ਼ ਫੈਸਟੀਵਲ (Punjabi)

Information about the Victorian Seniors Festival

ਵਿਕਟੋਰੀਅਨ ਸੀਨੀਅਰਜ਼ ਫੈਸਟੀਵਲ ਹਰ ਸਾਲ ਅਕਤੂਬਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਵਿਕਟੋਰੀਅਨ ਸੀਨੀਅਰਜ਼ ਫੈਸਟੀਵਲ ਵਿਕਟੋਰੀਆ ਦੇ ਬਜ਼ੁਰਗਾਂ ਦਾ ਜਸ਼ਨ ਹੈ।

ਵਿਕਟੋਰੀਅਨ ਸੀਨੀਅਰਜ਼ ਫੈਸਟੀਵਲ ਵਿੱਚ ਵਿਕਟੋਰੀਆ ਭਰ ਵਿੱਚ ਹਜ਼ਾਰਾਂ ਮੁਫਤ ਅਤੇ ਘੱਟ ਲਾਗਤ ਵਾਲੇ ਸਮਾਗਮ ਸ਼ਾਮਲ ਹਨ।

ਅਕਤੂਬਰ ਵਿੱਚ ਇਸ ਮਜ਼ੇ ਵਿੱਚ ਸ਼ਾਮਲ ਹੋਵੋ

ਸਥਾਨਕ ਕੌਂਸਲਾਂ ਅਕਤੂਬਰ ਵਿੱਚ ਸਿਆਣੀ ਉਮਰ ਦੇ ਅਤੇ ਬਜ਼ੁਰਗਾਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਸਮਾਗਮਾਂ ਅਤੇ ਗਤੀਵਿਧੀਆਂ ਦੀ ਮੇਜ਼ਬਾਨੀ ਕਰਦੀਆਂ ਹਨ।

ਵਿਕਟੋਰੀਆ ਦੇ ਸੀਨੀਅਰਜ਼ ਕਾਰਡ ਧਾਰਕਾਂ ਲਈ ਮੁਫ਼ਤ ਜਨਤਕ ਆਵਾਜਾਈ

ਵਿਕਟੋਰੀਆ ਦੇ ਸੀਨੀਅਰਜ਼ ਕਾਰਡ ਧਾਰਕ ਹਰ ਅਕਤੂਬਰ ਵਿੱਚ 8 ਦਿਨਾਂ ਦੀ ਮੁਫ਼ਤ ਜਨਤਕ ਆਵਾਜਾਈ ਤੱਕ ਪਹੁੰਚ ਕਰ ਸਕਦੇ ਹਨ।

ਹੋਰ ਜਾਣੋ

  • ਅਕਤੂਬਰ ਵਿੱਚ ਤਿਉਹਾਰਾਂ ਦੇ ਸਮਾਗਮਾਂ ਦੇ ਕੈਲੰਡਰ ਅਤੇ ਮੁਫ਼ਤ ਜਨਤਕ ਆਵਾਜਾਈ ਦੀਆਂ ਤਰੀਕਾਂ ਲਈ ਸੀਨੀਅਰਜ਼ ਔਨਲਾਈਨ ਵੈੱਬਸਾਈਟ seniorsonline.vic.gov.au/festival 'ਤੇ ਜਾਓ।
  • ਆਪਣੇ ਖੇਤਰ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਵਾਸਤੇ ਆਪਣੀ ਸਥਾਨਕ ਕੌਂਸਿਲ ਨਾਲ ਸੰਪਰਕ ਕਰੋ।
  • ਹਫ਼ਤੇ ਦੇ ਦਿਨਾਂ ਵਿੱਚ ਸਵੇਰੇ 9.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਸੀਨੀਅਰਜ਼ ਕਾਰਡ ਗਾਹਕ ਸੇਵਾ ਨੂੰ 1300 797 210 'ਤੇ ਫ਼ੋਨ ਕਰੋ।
  • ਹੋਰ ਭਾਸ਼ਾਵਾਂ ਵਿੱਚ ਸਹਾਇਤਾ ਵਾਸਤੇ 131 450 'ਤੇ ਫ਼ੋਨ ਕਰੋ ਅਤੇ ਉਹਨਾਂ ਨੂੰ ਹਫ਼ਤੇ ਦੇ ਦਿਨਾਂ ਵਿੱਚ ਸਵੇਰੇ 9.00 ਵਜੇ ਤੋਂ ਦੁਪਹਿਰ 2.00 ਵਜੇ ਦੇ ਵਿਚਕਾਰ ਸੀਨੀਅਰਜ਼ ਕਾਰਡ ਗਾਹਕ ਸੇਵਾ ਨੂੰ 1300 797 210 'ਤੇ ਫ਼ੋਨ ਕਰਨ ਲਈ ਕਹੋ।

Updated